Multani Mal Modi College Patiala Managing Committee organized a farewell for retiring Principal Dr. Khushvinder Kumar

Patiala: December 30, 2023

A farewell party was organized by Managing Committee of Multani Mal Modi College, Patiala in honour of retiring Principal Dr. Khushvinder Kumar, who was appointed as principal of the college in 2014, and retired after serving the college for ten years. This ceremony was organized by Prof. Surindra Lal, Member, Management Committee, and college staff on the behalf of Chairman, Seth Sudarshan Kumar Modi. Senior staff members of the college and Prof. Surindra Lal welcomed the retiring principal Dr. Khushvinder Kumar and his wife Mrs. Jaspreet Kaur.

On this occasion, Mrs. Neena Sareen, Dean (Commerce), Dr. Neeraj Goyal, Dean (Academics), Prof. Jagdeep Kaur, Dean (Girls), Prof. Vinay Garg, Head, Computer Department, Dr. Kuldeep Kumar, Deputy Controller (Examinations), Dr. Ganesh Kumar Sethi, Bursar, Sh. Jaswinder Singh and Sh. Ajay Kumar Gupta from General Office shared their emotions about Dr. Khushvinder Kumar’s ten years of service and their working experience during this tenure. All these speakers stated in their speech that under the leadership of Dr. Khushvinder Kumar, the college has progressed and achieved new heights, all due to his hard work, intelligence, and farsightedness. Everyone was of the same opinion that, in the last ten years, the college has walked on new paths of progress, and has achieved many goals.

After this, the Registrar of the college Dr. Ashwini Sharma readout the citation written in honor of Dr. Khushvinder Kumar. Dr. Ashwani wished him well for his post-retirement life. After him, Mrs. Jaspreet Kaur, wife of Dr. Khushvinder Kumar, talked about many unknown dimensions of Dr. Khushvinder’s personality, and thanked the college management and staff for organizing such a felicitation ceremony.

After this, Dr. Khushvinder Kumar shared his thoughts and experiences about his stay in the college. He said that during these ten years, he has learnt a lot while working with the staff members and they all have lent full support in developing the college. He also mentioned about the tough times faced during his tenure and talked about the ways to overcome those difficult times. He said that with full support of the College Management Committee, he has been able to complete his tenure. He also mentioned how college management has fulfilled all major decisions taken by him in the benefit of the college.

At the end of the ceremony, Prof. Surindra Lal, Member, College Management Committee shared his experiences. He told, during his longest service in this college, he has worked with different principals and then he himself also served as principal of this esteemed institution. Now, he has been associated with the college as a Member of Management Committee for last 20 years. He wished Dr. Khushvinder Kumar good luck for the future.

A souvenir was presented to him on behalf of Chairman Sh. Sudarshan Kumar Modi. Prof. Surindra Lal also presented a sketch to Dr. Khushvinder Kumar, which was specially portrayed by Sh. Shekhar Gurera, an old modiite and presently an eminent cartoonist.

The stage was conducted by Dr. Gurdeep Singh, Dean, Co-curricular activities. At the end of the program, the Vice Principal of the college, Prof. Jasveer Kaur presented a vote of thanks. After that, as per tradition of the college, the retiring Principal Dr. Khushvinder Kumar planted a sapling in the botanical garden of the college.

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਮੈਨੇਜਮੈਂਟ ਕਮੇਟੀ ਵੱਲੋਂ ਸੇਵਾਮੁਕਤ ਹੋ ਰਹੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੀ ਵਿਦਾਇਗੀ ਪਾਰਟੀ ਸਮਾਰੋਹ

ਪਟਿਆਲਾ: 30 ਦਸੰਬਰ, 2023

ਮੋਦੀ ਕਾਲਜ ਮੈਨੇਜਮੈਂਟ ਕਮੇਟੀ ਵੱਲੋਂ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਖੇ ਦੱਸ ਸਾਲ ਪੂਰਾ ਕਰਕੇ ਸੇਵਾਮੁਕਤ ਹੋ ਰਹੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੇ ਸਨਮਾਨ ਵਿੱਚ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦਾ ਆਯੋਜਨ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੇਠ ਸੁਦਰਸ਼ਨ ਕੁਮਾਰ ਮੋਦੀ ਜੀ ਦੇ ਮਾਰਗਦਰਸ਼ਨ ਵਿੱਚ ਮੈਨੇਜਮੈਂਟ ਕਮੇਟੀ ਦੇ ਮੈਂਬਰ ਪ੍ਰੋ. ਸੁਰਿੰਦਰ ਲਾਲ ਜੀ ਅਤੇ ਕਾਲਜ ਸਟਾਫ਼ ਵੱਲੋਂ ਕੀਤਾ ਗਿਆ। ਡਾ. ਖੁਸ਼ਵਿੰਦਰ ਕੁਮਾਰ 2014 ਵਿੱਚ ਕਾਲਜ ਦੇ ਪ੍ਰਿੰਸੀਪਲ ਨਿਯੁਕਤ ਕੀਤੇ ਗਏ ਸਨ ਅਤੇ ਦੱਸ ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋ ਰਹੇ ਹਨ। ਇਸ ਮੌਕੇ ਕਾਲਜ ਦੇ ਸੀਨੀਅਰ ਸਟਾਫ਼ ਮੈਂਬਰਾਂ ਅਤੇ ਪ੍ਰੋ. ਸੁਰਿੰਦਰ ਲਾਲ ਵੱਲੋਂ ਸੇਵਾਮੁਕਤ ਹੋ ਰਹੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਉਹਨ੍ਹਾਂ ਦੀ ਪਤਨੀ ਮਿਸਿਜ਼ ਜਸਪ੍ਰੀਤ ਕੌਰ ਦਾ ਸਵਾਗਤ ਕੀਤਾ ਗਿਆ।

ਕਾਲਜ ਦੇ ਆਡੀਟੋਰੀਅਮ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਮਿਸਿਜ਼ ਨੀਨਾ ਸਰੀਨ, ਡੀਨ ਕਾਮਰਸ, ਡਾ. ਨੀਰਜ ਗੋਇਲ, ਡੀਨ (ਅਕਾਦਮਿਕ), ਪ੍ਰੋ. ਜਗਦੀਪ ਕੌਰ, ਡੀਨ (ਗਰਲਜ਼), ਪ੍ਰੋ. ਵਿਨੇ ਗਰਗ, ਮੁਖੀ, ਕੰਪਿਊਟਰ ਵਿਭਾਗ, ਡਾ. ਕੁਲਦੀਪ ਕੁਮਾਰ, ਡਿਪਟੀ ਕੰਟਰੋਲਰ (ਪਰੀਖਿਆਵਾਂ), ਡਾ. ਗਣੇਸ਼ ਕੁਮਾਰ ਸੇਠੀ, ਬਰਸਰ, ਜਨਰਲ ਆਫ਼ਿਸ ਤੋਂ ਸ਼੍ਰੀ ਜਸਵਿੰਦਰ ਸਿੰਘ ਅਤੇ ਸ਼੍ਰੀ ਅਜੇ ਕੁਮਾਰ ਗੁਪਤਾ ਵੱਲੋਂ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੇ ਦੱਸ ਸਾਲਾਂ ਦੇ ਸੇਵਾਕਾਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਹਨਾਂ ਸਾਰੇ ਵਕਤਾਵਾਂ ਨੇ ਆਪੋ ਆਪਣੇ ਭਾਸ਼ਣਾ ਵਿੱਚ ਇਹ ਬਿਆਨ ਕੀਤਾ ਕਿ ਡਾ. ਖੁਸ਼ਵਿੰਦਰ ਕੁਮਾਰ ਨੇ ਆਪਣੀ ਮਿਹਨਤ, ਸੂਝ–ਬੂਝ ਅਤੇ ਦੂਰਅੰਦੇਸ਼ੀ ਸਦਕਾ ਆਪਣੇ ਕਾਰਜਕਾਲ ਦੌਰਾਨ ਕਾਲਜ ਨੂੰ ਕਿੰਨਾ ਅੱਗੇ ਵਧਾਇਆ ਹੈ। ਸਭ ਦਾ ਇੱਕ ਹੀ ਮਤ ਸੀ ਕਿ ਪਿਛਲੇ ਦੱਸ ਵਰਿਆਂ ਵਿੱਚ ਕਾਲਜ ਨਵੀਆਂ ਤਰੱਕੀ ਦੀਆਂ ਰਾਹਾਂ ਤੇ ਤੁਰਿਆ ਹੈ।

ਇਸ ਤੋਂ ਬਾਅਦ, ਕਾਲਜ ਦੇ ਰਜਿਸਟਰਾਰ ਡਾ. ਅਸ਼ਵਨੀ ਸ਼ਰਮਾ ਨੇ ਡਾ. ਖੁਸ਼ਵਿੰਦਰ ਕੁਮਾਰ ਦੇ ਲਈ ਲਿਖਿਆ ਗਿਆ ਸਨਮਾਨ–ਪੱਤਰ ਪੜ੍ਹ ਕੇ ਸੁਣਾਇਆ। ਉਨ੍ਹਾਂ ਤੋਂ ਬਾਅਦ ਡਾ. ਖੁਸ਼ਵਿੰਦਰ ਕੁਮਾਰ ਦੀ ਧਰਮਪਤਨੀ ਮਿਸਿਜ਼ ਜਸਪ੍ਰੀਤ ਕੌਰ ਨੇ ਡਾ. ਖੁਸ਼ਵਿੰਦਰ ਦੀ ਸ਼ਖਸੀਅਤ ਬਾਰੇ ਨਵੇਂ ਆਯਾਮਾਂ ਨਾਲ ਜਾਣੂ ਕਰਵਾਇਆ, ਅਤੇ ਅਜਿਹਾ ਸਨਮਾਨ ਸਮਾਰੋਹ ਆਯੋਜਿਤ ਕਰਨ ਲਈ ਕਾਲਜ ਮੈਨੇਜਮੈਂਟ ਅਤੇ ਸਟਾਫ਼ ਦਾ ਧੰਨਵਾਦ ਕੀਤਾ।

ਇਸ ਤੋਂ ਬਾਅਦ ਡਾ. ਖੁਸ਼ਵਿੰਦਰ ਕੁਮਾਰ ਨੇ ਕਾਲਜ ਸਟਾਫ਼, ਮੈਨੇਜਮੈਂਟ ਕਮੇਟੀ ਅਤੇ ਪ੍ਰੋ. ਸੁਰਿੰਦਰ ਲਾਲ ਬਾਰੇ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੱਸ ਸਾਲਾਂ ਦੌਰਾਨ ਮੈਨੂੰ ਸਾਰੇ ਹੀ ਸਟਾਫ਼ ਤੋਂ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ ਅਤੇ ਕਾਲਜ ਨੂੰ ਅੱਗੇ ਵਧਾਉਣ ਵਿੱਚ ਸਭ ਨੇ ਹੀ ਮੇਰਾ ਭਰਪੂਰ ਸਹਿਯੋਗ ਕੀਤਾ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਪੇਸ਼ ਆਈਆਂ ਔਕੜਾਂ ਦਾ ਵੀ ਜ਼ਿਕਰ ਕੀਤਾ ਅਤੇ ਉਨ੍ਹਾਂ ਔਕੜਾਂ ਤੋਂ ਪਾਰ ਪਾਉਣ ਦੇ ਢੰਗਾਂ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕਾਲਜ ਮੈਨੇਮੈਂਟ ਕਮੇਟੀ ਦੇ ਭਰਪੂਰ ਸਹਿਯੋਗ ਸਦਕਾ ਹੀ ਉਹ ਆਪਣਾ ਦੱਸ ਸਾਲਾਂ ਦਾ ਕਾਲਜਕਾਲ ਇਨਾਂ ਸਫ਼ਲਤਾਪੂਰਵਕ ਪੂਰਾ ਕਰ ਸਕੇ ਹਨ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਕਿਵੇਂ ਕਾਲਜ ਬਾਰੇ ਉਨ੍ਹਾਂ ਵੱਲੋਂ ਲਿੱਤੇ ਗਏ ਵੱਡੇ–ਵੱਡੇ ਫੈਸਲਿਆਂ ਨੂੰ ਕਾਲਜ ਮੈਨੇਮੈਂਟ ਨੇ ਪੂਰਾ ਕੀਤਾ।

ਸਮਾਰੋਹ ਦੇ ਅੰਤ ਵਿੱਚ ਪ੍ਰੋ. ਸੁਰਿੰਦਰ ਲਾਲ, ਮੈਂਬਰ, ਕਾਲਜ ਮੈਨੇਜਮੈਂਟ ਕਮੇਟੀ ਵੱਲੋਂ ਆਪਣੇ ਅਨੁਭਵ ਸਾਂਝੇ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇਸ ਕਾਲਜ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਵੱਖ ਵੱਖ ਪ੍ਰਿੰਸੀਪਲਾਂ ਨਾਲ ਕੰਮ ਕੀਤਾ ਹੈ ਅਤੇ ਫ਼ਿਰ ਉਨ੍ਹਾਂ ਆਪ ਵੀ ਕਾਲਜ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ। ਉਸ ਤੋਂ ਬਾਅਦ ਉਹ ਮੈਨੇਜਮੈਂਟ ਮੈਂਬਰ ਦੇ ਰੂਪ ਵਿੱਚ ਕਾਲਜ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਾਲਜ ਦੇ ਚੇਅਰਮੈਨ ਸ਼੍ਰੀ ਸੁਦਰਸ਼ਨ ਕੁਮਾਰ ਮੋਦੀ ਜੀ ਦੀ ਦੂਰਅੰਦੇਸ਼ੀ ਅਤੇ ਰਹਿਨੁਮਾਈ ਦੀ ਭਰਪੂਰ ਸ਼ਲਾਘਾ ਕੀਤੀ, ਉਨ੍ਹਾਂ ਨੇ ਡਾ. ਖੁਸ਼ਵਿੰਦਰ ਕੁਮਾਰ ਨੂੰ ਉਨ੍ਹਾਂ ਦੇ ਭਵਿੱਖ ਬਾਰੇ ਸ਼ੁਭਕਾਮਨਾਵਾਂ ਦਿੱਤਿਆਂ। ਚੇਅਰਮੈਨ, ਕਾਲਜ ਮੈਨੇਜਮੈਂਟ ਕਮੇਟੀ ਵੱਲੋਂ ਡਾ. ਖੁਸ਼ਵਿੰਦਰ ਕੁਮਾਰ ਨੂੰ ਯਾਦਗਾਰ ਚਿੰਨ੍ਹ ਭੇਂਟ ਕੀਤੇ ਗਏ, ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਮਸ਼ਹੂਰ ਕਾਰਟੂਨਿਸਟ ਸ਼੍ਰੀ ਸ਼ੇਖਰ ਗੁਰੇਰਾ ਵੱਲੋਂ ਬਣਾਇਆ ਗਿਆ ਇੱਕ ਯਾਦਗਾਰੀ ਸਕੈੱਚ ਵੀ ਪ੍ਰੋ. ਸੁਰਿੰਦਰ ਲਾਲ ਵੱਲੋਂ ਭੇਂਟ ਕੀਤਾ ਗਿਆ।

ਪ੍ਰੋਗਰਾਮ ਦਾ ਮੰਚ ਸੰਚਾਲਨ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਵੱਲੋਂ ਬੜੇ ਹੀ ਸੁਚੱਜੇ ਅਤੇ ਭਾਵੁਕ ਢੰਗ ਨਾਲ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਦੀ ਵਾਇਸ ਪ੍ਰਿੰਸੀਪਲ ਪ੍ਰੋ. ਜਸਵੀਰ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ ਅਤੇ ਉਸ ਤੋਂ ਬਾਅਦ ਸੇਵਾਮੁਕਤ ਹੋ ਰਹੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਵੱਲੋਂ ਯਾਦਗਾਰ ਵਜੋਂ ਕਾਲਜ ਦੇ ਬੌਟੈਨੀਕਲ ਗਾਰਡਨ ਵਿੱਚ ਪੌਦਾ ਲਗਾਉਣ ਦੀ ਰਸਮ ਪੂਰੀ ਕੀਤੀ ਗਈ। ਇਸ ਸਮਾਰੋਹ ਦੌਰਾਨ ਕਾਲਜ ਦੇ ਸਾਰੇ ਸਟਾਫ਼ ਮੈਬਰ ਅਤੇ ਮੈਂਬਰ ਮੈਨੇਜਿੰਗ ਕਮੇਟੀ ਉਚੇਚੇ ਤੌਰ ਤੇ ਮੌਜੂਦ ਸਨ।